Transnational Repression Public Service Announcement - Punjabi
August 8, 2024
ਸਾਡੇ ਦੇਸ਼ ਅਮਰੀਕਾ ਵਿਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਐਫ਼ ਬੀ ਆਈ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। [In our country, America, foreign governments are currently committing transnational repression. To stop this, the FBI needs your help.]
Audio Transcript
FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵਲੋਂ ਜਰੂਰੀ ਜਾਣਕਾਰੀ
[I am Sukhvir Kaur from the FBI, listen to this important message from the FBI.]
ਸਾਡੇ ਦੇਸ਼ ਅਮਰੀਕਾ ਵਿਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਐਫ਼ ਬੀ ਆਈ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ।
[In our country, America, foreign governments are currently committing transnational repression. To stop this, the FBI needs your help.]
ਵਿਦੇਸ਼ੀ ਸਾਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵਲੋਂ ਅਮਰੀਕਾ ਵਿਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ:
[These are the types of TNR Foreign governments; their operatives or informants are conducting against any person living in America:]
ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀ(ਆਂ) ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ।
[Surveillance, stalking, harassing, attempting to kidnap or attacking someone physically. and coercively trying to gather intelligence about a community or individual(s) through threats and intimidation.]
ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿਚ ਲੈਣਾ।
[Forcing someone to return to their country of origin or intimidating or taking relatives into custody that live in the person's country of origin]
ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ‘ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ‘ਤੇ ਕੂੜ ਪ੍ਰਚਾਰ ਕਰਨਾ।
[Hacking into someone’s computer or phone and attacking their privacy OR conducting disinformation campaigns against someone]
ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ।
[Forfeiting someone's financial assets.]
ਜੇ ਤੁਹਨੂੰ ਲਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ ਐਫ਼ ਬੀ ਆਈ ਨੂੰ ਹੁਣੇ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ ਤੇ ਜੇ ਤੁਹਡੇ ਲਈ ਅੰਗਰੇਜੀ ਵਿੱਚ ਗੱਲ ਕਰਨਾ ਮੁਸ਼ਕਿਲ ਹੈ, ਤਾਂ ਤੁਸੀਂ ਪੰਜਾਬੀ ਵਿੱਚ ਗਲ ਕਰਨ ਲਈ ਕਹਿ ਸਕਦੇ ਹੋ।
[If you believe you are a target of TNR, call the FBI now at 1-800-CALL-FBI or 1-800-225-5324, or, if you have difficulty speaking in English, ask to speak to someone in Punjabi.]
ਜਾਂ ਐਫ਼ ਬੀ ਆਈ ਦੀ ਵੈਬਸਾਈਟ tips.fbi.gov ‘ਤੇ ਆਪਣੀ ਸ਼ਿਕਾਇਤ ਦਰਜ ਕਰਾਓ।
[Or visit tips.fbi.gov to submit your complaint.]
ਹੋਰ ਜਾਣਕਾਰੀ ਲਈ ਦੇਖੋ, fbi.gov/TNR
[For more information, check, fbi.gov/TNR]
ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ, ਤਾਂ 911 'ਤੇ ਕਾਲ ਕਰੋ।
[If you are in immediate physical danger, call 911.]
ਐਫ਼ ਬੀ ਆਈ ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। ਐਫ਼ ਬੀ ਆਈ ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ।
[Your report will never be shared with any foreign government by the FBI. The mission of the FBI is to protect people living in the United States and uphold the Constitution of the United States.]
Audio Download
Recent Audio
- 09.13.2024 — Inside the FBI: Bonus Episode: NSA Talks the Hunt for Osama bin Laden
- 08.30.2024 — Inside the FBI - Safe Online Surfing Program Returns for 2024
- 08.16.2024 — Inside the FBI: Fighting Fraud
- 08.02.2024 — Inside the FBI: Investigating Assassination Attempts